May 26, 2024

Punjab Speaks Bureau / Punjab
ਅੱਜ ਹੈਦਰਾਬਾਦ ਤੇ ਕੇਕੇਆਰ 2024 ਦਾ ਫਾਈਨਲ ਮੈਚ ਜੋ ਕਿ ਚੇਨਈ ਦੇ ਸਟੇਡੀਅਮ ਚ ਖੇਡਿਆ ਜਾ ਰਿਹਾ ਹੈ ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ ਦੀ ਟੀਮ ਤੀਜੀ ਵਾਰ ਆਈਪੀਐਲ ਫਾਈਨਲ ਵਿੱਚ ਪਹੁੰਚੀ ਹੈ। ਦੂਜੇ ਪਾਸੇ ਇਸ ਸੀਜ਼ਨ ਵਿੱਚ ਕੇਕੇਆਰ ਅਤੇ ਹੈਦਰਾਬਾਦ ਦੀਆਂ ਟੀਮਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਕੇਕੇਆਰ ਨੇ ਦੋ ਵਾਰ ਆਈਪੀਐਲ ਖਿਤਾਬ ਜਿੱਤਿਆ ਹੈ। ਹੁਣ ਸਭ ਦੀਆਂ ਨਜ਼ਰਾਂ ਸਨਰਾਈਜ਼ਰਜ਼ 'ਤੇ ਟਿੱਕੀਆਂ ਹਨ। ਹੈਦਰਾਬਾਦ ਨੇ ਪਹਿਲਾ ਕਪ 2008 ਚ ਜਿਤਾਇਆ ਸੀ ਤੇ ਦੂਜਾ ਕਪ 2016 ਚ ਜਿਤਾਇਆ ਸੀ ,ਤੇ ਕੇਕੇਆਰ ਨੇ ਪਹਿਲਾ ਕਪ 2012 ਚ ਤੇ ਦੂਜਾ ਕਪ 2014 ਚ ਜਿਤਾਇਆ ਸੀ ਇਸ ਆਈਪੀਐਲ ਚ ਕੇਕੇਆਰ ਦੀ ਟੀਮ ਪਹਿਲੇ ਨੰਬਰ ਤੇ ਰਹੀ ਅਤੇ ਹੈਦਰਾਬਾਦ ਦੀ ਟੀਮ ਦੂਸਰੇ ਨੰਬਰ ਤੇ ਰਹੀ, ਹੈਦਰਾਬਾਦ ਟੀਮ ਚ ਆਸਟ੍ਰੇਲੀਆ ਟੀਮ ਦਾ ਖਿਡਾਰੀ ਟ੍ਰੇਵਿਸ ਹੈਡ ਅਤੇ ਇੰਡੀਆ ਏ ਟੀਮ ਦਾ ਖਿਡਾਰੀ ਅਭਿਸ਼ੇਕ ਸ਼ਰਮਾਂ ਦੀ ਜੋੜੀ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ,ਇਸ ਸਾਲ ਆਈਪੀਐਲ ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਨੇ ਆਪਣਾ ਨਾਮ ਦਰਜ ਕੀਤਾ ਤੇ ਆਵੇਸ਼ ਖਾਨ ਨੇ ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟਾਂ ਲਈਆਂ ।
Ipl final match